ਵਪਾਰਕ ਗੈਸ ਸਿਲੰਡਰ 256 ਰੁਪਏ ਹੋਇਆ ਸਸਤਾ 
ਘਰੇਲੂ ਰਸੋਈ ਗੈਸ ਤੋਂ ਇਲਾਵਾ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਵਿਚ 19 ਕਿਲੋ ਵਪਾਰਕ(ਕਮਰਸ਼ਿਅਲ) ਗੈਸ ਸਿਲੰਡਰ ਦੀ ਕੀਮਤ 256 ਰੁਪਏ ਘਟਾ ਕੇ 1029.50 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿਚ ਇਸ ਦੀ ਕੀਮਤ 1086.00 ਰੁਪਏ ਹੋ ਗਈ ਹੈ। ਵਪਾਰਕ ਗੈਸ ਸਿਲੰਡਰ ਮੁੰਬਈ ਵਿਚ 978 ਰੁਪਏ ਅਤੇ ਚੇਨਈ ਵਿਚ 1144.50 ਰੁਪਏ ਦਾ ਹੋ ਗਿਆ ਹੈ।
ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ਵਿਚ ਗੈਰ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ
ਸ਼ਹਿਰ            1 ਮਈ ਨੂੰ ਕੀਮਤ                 1 ਅਪਰੈਲ ਤੋਂ ਕੀਮਤ
ਦਿੱਲੀ              581.50                                 744.00
ਕੋਲਕਾਤਾ         584.50                                  774.50
ਮੁੰਬਈ             579.00                                  714.50
ਚੇਨੱਈ             569.50                                 761.50